Baba bulleh shah ji biography sample

  • Baba bulleh shah ji biography sample
  • Shah ji jewelers!

    Biography Baba Bulleh Shah : Rashid Rasheed

    ਬੁੱਲ੍ਹੇਸ਼ਾਹ ਪੰਜਾਬ ਦਾ ਇੱਕ ਪ੍ਰਸਿੱਧ ਸੂਫ਼ੀ ਦਰਵੇਸ਼ ਅਤੇ ਪੰਜਾਬੀ ਦਾ ਇੱਕ ਮਹਾਨ ਸੂਫ਼ੀ ਕਵੀ ਹੈ। ਉਸ ਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾ ਦੀ ਰਚਨਾ ਕੀਤੀ, ਖ਼ਾਸ ਤੌਰ 'ਤੇ ਉਸ ਦੀਆਂ ਲਿਖੀਆਂ 'ਕਾਫ਼ੀਆਂ' ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫ਼ੀਆਂ ਦੀਆਂ ਮਹਿਫ਼ਲਾਂ ਵਿੱਚ ਕੱਵਾਲਾਂ ਦੁਆਰਾ ਗਾਈਆਂ ਜਾਂਦੀਆਂ ਹਨ। ਬੁੱਲ੍ਹੇਸ਼ਾਹ ਦਾ ਅਸਲੀ ਨਾਂ ਅਬਦੁੱਲਾ ਸੀ। ਉਸ ਦੇ ਪਿਤਾ ਦਾ ਨਾਂ ਸਖ਼ੀ ਮੁਹੰਮਦ ਦਰਵੇਸ਼ ਸੀ। ਬੁੱਲ੍ਹੇਸ਼ਾਹ ਦਾ ਜਨਮ ਵਿੱਚ ਜ਼ਿਲ੍ਹਾ ਲਾਹੌਰ ਦੇ ਸ਼ਹਿਰ ਕਸੂਰ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ (ਜੋ ਹੁਣ ਪਾਕਿਸਤਾਨ ਵਿੱਚ ਹੈ)। ਬੁੱਲ੍ਹੇਸ਼ਾਹ ਦਾ ਪਿਤਾ ਪਿੰਡ ਦੀ ਮਸਜਿਦ ਵਿੱਚ ਨਮਾਜ਼ ਪੜ੍ਹਾਇਆ ਕਰਦਾ ਸੀ ਅਤੇ ਇਸ ਦੇ ਨਾਲ-ਨਾਲ ਪਿੰਡ ਦੇ ਬੱਚਿਆਂ ਨੂੰ ਅਰਬੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦੀ ਸਿੱਖਿਆ ਵੀ ਦਿੰਦਾ ਸੀ।

    ਬੁੱਲ੍ਹੇਸ਼ਾਹ ਨੇ ਮੁਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ। ਛੋਟੀ ਉਮਰੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਡੰਗਰ ਚਾਰਨ ਦਾ ਕੰਮ ਵੀ ਕੀਤਾ। ਵੱਡਾ ਹੋਇਆ ਤਾਂ ਉਚੇਰੀ ਵਿੱਦਿਆ ਲਈ ਪਿੰਡ ਛੱਡ ਕੇ ਕਸੂਰ ਸ਼ਹਿਰ ਚਲਾ ਗਿਆ। ਕਸੂਰ ਜਾ ਕੇ ਬੁੱਲ੍ਹੇਸ਼ਾਹ ਹਜ਼ਰਤ ਗ਼ੁਲਾਮ ਮੁਰਤਜ਼ਾ ਦਾ ਸ਼ਗਿਰਦ ਬਣ ਗਿਆ ਜੋ ਅਰਬੀ ਫ਼ਾਰਸੀ ਦਾ ਉੱਚ-ਕੋਟੀ ਦਾ ਵਿਦਵਾਨ ਸੀ। ਇੱਥੇ ਰਹਿ ਕੇ ਬੁੱਲ੍ਹੇਸ਼ਾਹ ਨੇ ਬਹੁਤ ਉਚੇਰੀ ਵਿੱਦਿਆ ਹਾਸਲ ਕੀਤੀ। ਬੁੱਲ੍ਹੇਸ਼ਾਹ ਇੱਕ ਵਿਦਵਾਨ ਪੁਰਖ ਸੀ ਜਿਸ ਨੂੰ ਪੰਜਾਬੀ